Sunday 24 August 2014

ਕੈਲੇਫੋਰਨੀਆ ਦੇ ਨਾਮਵਰ ਸਿੱਖ ਪ੍ਰਵਾਸੀ ਨਰਿੰਦਰਪਾਲ ਸਿੰਘ ਹੁੰਦਲ ਅਮਰੀਕੀ ਰਾਜਨੀਤੀ ਵਿਚ ਕੁੱਦੇ


 
ਵੈਸਟ ਸੈਕਰਾਮੈਂਟੋ ਦੇ ਮੇਅਰ ਦੀ ਦੌੜ ਵਿਚ ਹੋਏ ਸ਼ਾਮਲ-ਕਾਗ਼ਜ਼ ਭਰੇ
ਨਵੰਬਰ ਵਿਚ ਹੋਵੇਗੀ ਮੇਅਰ ਦੀ ਚੋਣ
ਟਕਸਾਲੀ ਅਕਾਲੀ ਪਰਿਵਾਰ ਦੇ ਜੰਮਪਲ ਅਤੇ ਅਮਰੀਕਾ ਦੇ ਨਾਮਵਰ ਪਰਦੇਸੀ ਪੰਜਾਬੀ ਨਰਿੰਦਰਪਾਲ ਸਿੰਘ ਹੁੰਦਲ ਹੁਣ ਅਮਰੀਕੀ ਰਾਜਨੀਤੀ ਵਿਚ ਵੀ ਕੁੱਦ ਪਏ  ਹਨ। ਉਨ•ਾ ਨੇ ਡੈਮੋਕ੍ਰੇਟਿਕ ਪਾਰਟੀ  ਵਿਚ ਸ਼ਾਮਲ ਹੋਕੇ ਵੈਸਟ ਸੈਕਰਾਮੈਂਟੋ ਦੇ ਮੇਅਰ ਦੀ ਚੋਣ ਲੜਨ ਦਾ ਐਲਾਨ ਕੀਤਾ ਹੈ ।8 ਅਗਸਤ ਨੂੰ ਉਨ•ਾ ਨੇ ਡੈਮੋਕ੍ਰੇਟਿਕ ਪਾਰਟੀ  ਦੇ ਉਮੀਦਵਾਰ ਵਜੋਂ ਵੈਸਟ ਸੈਕਰਾਮੈਂਟੋ ਦੇ ਮੇਅਰ ਲਈ ਆਪਣੇ ਨਾਮਜ਼ਦਗੀ ਕਾਗ਼ਜ਼ ਦਾਖ਼ਲ ਕਰ  ਦਿੱਤੇ।ਅਜਿਹੀ ਨਾਮਜ਼ਦਗੀ ਲਈ 30 ਵੋਟਰਾਂ  ਦੀ 


ਸਿਫ਼ਾਰਸ਼   ਦੀ ਲੋੜ ਹੁੰਦੀ ਹੈ ।ਸਿਰਫ਼ ਅਮਰੀਕੀ ਸਿਟੀਜ਼ਨ ਹੀ ਵੋਟਰ  ਬਣ ਸਕਦੇ  ਨੇ । ਨਰਿੰਦਰਪਾਲ ਸਿੰਘ ਹੁੰਦਲ ਪਹਿਲੇ  ਪੰਜਾਬੀ  ਅਤੇ ਪਹਿਲੇ ਸਿੱਖ ਹੋਣਗੇ  ਜੋ ਕਿ ਵੈਸਟ ਸੈਕਰਾਮੈਂਟੋ ਦੇ ਕਿਸੇ ਅਜਿਹੇ ਅਹੁਦੇ  ਲਈ ਚੋਣ ਮੈਦਾਨ ਵਿਚ ਕੁੱਦੇ ਹਨ।ਉਨ•ਾ  ਨੇ ਆਪਣੀ ਚੋਣ ਮੁਹਿੰਮ ਲਈ ਮੁਢਲੀ ਤਿਆਰੀ ਸ਼ੁਰੂ ਕਰ ਦਿੱਤੀ ਹੈ।ਉਹ ਪੰਜਾਬ ਦੇ ਮਾਹਲਪੁਰ ਦੇ ਜੰਮੇ  ਹਨ ਪਰ ਉਂਝ ਉਹ ਗੜ•ਸ਼ੰਕਰ ਦੇ ਜੱਦੀ ਵਾਸੀ ਹਨ।ਉਹ ਪਿਛਲੇ 30 ਸਾਲ ਤੋਂ ਅਮਰੀਕਾ ਵਿਚ ਰਹਿ ਰਹੇ ਹਨ।ਉਹ ਅੰਮ੍ਰਿਤਸਰ ਮਿਸ਼ਨਰੀ ਕਾਲਜ ਦੇ ਪੜ•ੇ ਹੋਏ  ਹਨ।ਨਰਿੰਦਰਪਾਲ  ਸਿੰਘ ਹੁੰਦਲ 1987  ਵਿੱਚ ਅਮਰੀਕਾ  ਵਿਚ ਸ਼ਰੋਮਣੀ ਅਕਾਲੀ  ਦਲ ਦੇ ਉਦੋਂ ਪ੍ਰਧਾਨ ਬਣੇ ਜਦੋਂ 1984  ਤੋਂ ਅਕਾਲੀ ਦਲ ਨੂੰ ਮੁੜ ਅਮਰੀਕਾ ਵਿਚ ਜਥੇਬੰਦ ਕੀਤਾ ਗਿਆ ਸੀ ।ਉਹ ਸਵਰਗੀ ਜਥੇਦਾਰ ਗੁਰਚਰਨ ਸਿੰਘ ਟੌਹੜਾ  ਦੇ ਵੀ ਨਜ਼ਦੀਕੀ ਰਹੇ ਸਨ।ਹੁੰਦਲ ਹੋਰੀਂ ਪਿਛਲੇ ਕਈ ਵਰਿ•ਆਂ ਤੋਂ ਸਕਿਉਰਿਟੀ ਏਜੰਸੀ ਦੇ ਕਾਰੋਬਾਰ ਵਿਚ ਹਨ ਜੋ ਕਿ ਵੱਖ ਵੱਖ ਅਦਾਰਿਆਂ ਨੂੰ ਸੁਰੱਖਿਆ ਗਾਰਡ  ਮੁਹੱਈਆ ਕਰਦੇ  ਹਨ। ਪਿਛਲੇ ਚਾਰ ਵਰਿ•ਆਂ ਤੋਂ ਉਹ ਹਫਤਵਾਰੀ ਪੰਜਾਬੀ ਅਖ਼ਬਾਰ ਇੰਡੋ-ਅਮੇਰਿਕਨ ਟਾਈਮਜ਼ ਸੈਕਰਾਮੈਂਟੋ ਤੋਂ ਹੀ ਪ੍ਰਕਾਸ਼ਤ ਕਰ  ਰਹੇ ਹਨ।ਇਹ ਵੀ ਜ਼ਿਕਰ  ਕਰਨਾ  ਜ਼ਰੂਰੀ ਹੈ ਕਿ ਵੈਸਟ ਸੈਕਰਾਮੈਂਟੋ ਸਿਟੀ  ਵਿਚ 16000 ਦੇ ਕਰੀਬ ਵੋਟਰ ਹਨ ਜਿਨ•ਾਂ ਵਿਚ ਭਾਰਤੀ  ਜਾਂ ਪੰਜਾਬੀ ਵੋਟਰ ਮਾਮੂਲੀ ਗਿਣਤੀ  ਵਿਚ ਹਨ। ਵੈਸਟ ਸੈਕਰਾਮੈਂਟੋ ਸ਼ਹਿਰ ਉਹ ਸ਼ਹਿਰ  ਹੈ ਜੋ ਕਿ ਕੈਲੇਫੋਰਨੀਆ ਦੇ ਮੁੱਖ ਸ਼ਹਿਰ ਸੈਕਰਾਮੈਂਟੋ ਦੇ ਨਾਲ ਲਗਵਾਂ ਹੈ  ਅਤੇ ਸੈਕਰਾਮੈਂਟੋ ਦਰਿਆ ਇਨ•ਾ ਦੋਵਾਂ  ਸ਼ਹਿਰਾਂ ਦੇ ਵਿਚਕਾਰ ਹੈ । ਵੈਸਟ ਸੈਕਰਾਮੈਂਟੋ ਦੀ ਆਬਾਦੀ 48000 ਦੇ ਕਰੀਬ ਹੈ ।

No comments:

Post a Comment